(ਸ਼ਬਦ ਨੰ: 13)
ਇਸ ਜਨਮ "ਚ ਕੰਮ ਕਿਹੜਾ ਚੱਜਦਾ
ਟੇਕ:- ਇਸ ਜਨਮ "ਚ ਕੰਮ ਕਿਹੜਾ ਚੱਜਦਾ ਤੇ ਸੰਤਾਂ ਨੂੰ ਪੁੱਛਦਾ ਫਿਰੇ |
ਮਨ ਵਿਸ਼ੇ ਤੇ ਵਿਕਾਰਾਂ ਵੱਲ ਭੱਜਦਾ ਤੇ ਸੰਤਾਂ ਨੂੰ ਪੁੱਛਦਾ ਫਿਰੇ
1. ਜਨਮ ਮਰਨ ਨੂੰ ਮੁਕਾਉਣ ਬੰਦਾ ਆਇਆ ਜੀ |
ਭੁੱਲ ਗਿਆ ਕੰਮ ਇੱਥੇ ਮਾਇਆ ਫੰਧਾ ਪਾਇਆ ਜੀ |
ਦੇਖ ਰੰਗ ਤੇ ਤਮਾਸ਼ੇ ਨਹੀਂਉਂ ਰੱਜਦਾ, ਤੇ ਸੰਤਾਂ ਨੂੰ ਪੁੱਛਦਾ...
2. ਦੁਨੀਆਂ ਹੈ ਕਹਿੰਦੀ ਬੰਦਾ ਆਇਆ ਪੀਣ-ਖਾਣ ਨੂੰ |
ਕਰੇ ਬਦਫੈਲੀ ਚੰਗਾ ਮੰਗਦਾ ਹੰਢਾਣ ਨੂੰ |
ਲੱਗ ਜਾਊ ਪਤਾ ਇਹਨੂੰ ਏਸ ਪੱਜ ਦਾ , ਤੇ ਸੰਤਾਂ ਨੂੰ ਪੁੱਛਦਾ...
3. ਪੀਵੇ ਨਾ ਸ਼ਰਾਬ ਕਦੀ ਮਾਸ ਨੂੰ ਵੀ ਖਾਵੇ ਨਾ |
ਮਾਇਆ, ਇਸਤਰੀ ਪਰਾਈ ਹੱਥ ਸੁਪਨੇ ਵੀ ਲਾਵੇ ਨਾ |
ਰਹੇ ਦਿਨ ਰਾਤ ਰਾਮ ਨਾਮ ਭਜਦਾ, ਤੇ ਸੰਤਾਂ ਨੂੰ ਪੁੱਛਦਾ...
4. ਸਾਰੀ ਹੀ ਉਮਰ ਰਿਹਾ ਵਿਸ਼ਿਆਂ ਨੂੰ ਭੋਗਦਾ |
ਚੱਲਿਆ ਨਾ ਪਤਾ ਸੀ ਚੁਰਾਸੀ ਵਾਲੇ ਰੋਗਦਾ |
ਸੁਣ ਸਤਿਸੰਗ ਫਿਰੇ ਵੈਦ ਲੱਭਦਾ, ਤੇ ਸੰਤਾਂ ਨੂੰ ਪੁੱਛਦਾ...
5. ਮੁਕਤੀ ਦੇ ਦੇਣ ਵਾਲਾ ਇੱਕੋ ਸਤਿਸੰਗ ਜੀ |
ਜਿੱਥੇ ਜਾ ਕੇ ਚੜ੍ਹ ਜਾਂਦਾ ਨਾਮ ਵਾਲਾ ਰੰਗ ਜੀ |
ਕਹੇ "ਸ਼ਾਹ ਸਤਿਨਾਮ ਜੀ" ਮਨ ਇੱਥੋਂ ਭੱਜਦਾ, ਤੇ ਸੰਤਾਂ ਨੂੰ ਪੁੱਛਦਾ...¨