(ਸ਼ਬਦ ਨੰ: 12)
ਪੰਜ ਚੋਰਾਂ ਤੋਂ ਡਰਦਾ ਮਾਰਾ
1. ਪੰਜ ਚੋਰਾਂ ਤੋਂ ਡਰਦਾ ਮਾਰਾ, ਜੰਗਲਾਂ "ਚ ਫਿਰੇ ਲੁਕਦਾ |
ਸਤਿਸੰਗ ਜੀ ਕਰਨ ਦੇ ਬਾਝੋਂ, ਡਰ ਤੇਰਾ ਨਹੀਂ ਮੁਕਦਾ
2. ਘਰ ਛੱਡ ਕੇ ਜੰਗਲ ਨੂੰ ਟੁਰਿਆ, ਤੇ ਮਨ ਵੈਰੀ ਨਾਲ ਰਿਹਾ¨
ਜਾ ਜੰਗਲਾਂ "ਚ ਸਾਂਝ ਪਾ ਬਹਿੰਦਾ, ਸੰਤਾਂ ਨੇ ਠੀਕ ਕਿਹਾ
3. ਕਿਸੇ ਕੰਮ ਦਾ ਤਿਆਗ ਇਹ ਨਾਹੀਂ, ਬੈਰਾਗ ਜੇ ਨਾ ਕਰ ਸਕਿਆ |
ਸਤਿਸੰਗ ਤੇ ਬੈਰਾਗ ਦੇ ਬਾਝੋਂ, ਦੇਖ ਲਈ ਤੂੰ ਫੇਰ ਫਸਿਆ
4. ਕਿਹੜੇ ਕੰਮ ਦਾ ਕਰੇ ਬੰਦਾ ਚਾਰਾ, ਬਚ ਜਾਏ ਚੁਰਾਸੀ ਤੋਂ?
ਅੰਦਰ ਬੈਠਾ ਹੈ ਸਤਿਗੁਰ ਪਿਆਰਾ, ਰੱਖ ਲਏ ਚੁਰਾਸੀ ਤੋਂ
5. ਗੋਤੇ ਭਵਜਲ ਦੇ ਵਿਚ ਖਾਂਦਾ, ਇਤਬਾਰ ਬੰਦਾ ਨਹੀਂ ਕਰਦਾ |
ਕੰਮ ਸੰਤਾਂ ਨੂੰ ਸੌਾਪਿਆ ਸਾਰਾ, ਆਪਣੇ ਜੀ ਸਾਰੇ ਘਰ ਦਾ
6. ਜਿਹੜਾ ਕਰ ਇਤਬਾਰ ਹੈ ਲੈਂਦਾ, ਪਹੁੰਚੇ ਉਹ ਨਿੱਜਧਾਮ ਜੀ |
ਇਹੋ "ਸ਼ਾਹ ਮਸਤਾਨਾ ਜੀ" ਕਹਿੰਦੇ, ਇਹੋ ਕਹੇਂ "ਸ਼ਾਹ ਸਤਿਨਾਮ ਜੀ"