(ਸ਼ਬਦ ਨੰ: 11)
ਜੋ ਹੈ ਸੱਚਾ ਕਰਤਾਰ
ਟੇਕ: ਜੋ ਹੈ ਸੱਚਾ ਕਰਤਾਰ, ਸਾਰੇ ਜੱਗ ਦਾ ਪਾਲਣਹਾਰ,
ਕਾਇਆ ਨਗਰੀ ਮੇਂ ਰਹਿਤਾ ਨਿਰਾਲਾ ਕਾਰੀਗਰ |
1. ਹੈਰਤ ਦਾ ਉਸਨੇ ਕੈਸਾ ਮੰਦਰ ਬਣਾਇਆ |
ਮੂਰਖ ਬੰਦੇ ਤੂਨੇ ਭੇਦ ਨਾ ਪਾਇਆ |
ਦਿਨ ਨੂੰ ਕਰਦਾ ਮਾਰੋ-ਮਾਰ, ਰਾਤੀਂ ਸਵੇਂ ਘੁਰਾੜੇ ਮਾਰ | ਕਾਇਆ...
2. ਦੁਨੀਆਂ ਮੇਂ ਰੱਖਣਾ ਜੀ ਪਾਉਂ ਸੰਭਲ ਕੇ |
ਗਿਰ ਨਾ ਤੂੰ ਜਾਏਾ ਕਹੀ ਇਸ ਮੇਂ ਫਿਸਲ ਕੇ |
ਰਹਿਣਾ ਹੋ ਕੇ ਹੁਸ਼ਿਆਰ, ਨਾ ਕਰ ਦੁਨੀਆਂ ਸਾਥ ਪਿਆਰ | ਕਾਇਆ...
3. ਮਾਨਸ ਚੋਲਾ ਉਸਨੇ ਕੈਸਾ ਬਣਾਇਆ |
ਐ ਪਾਪੀ ਬੰਦੇ! ਤੂਨੇ ਕਦਰ ਨਾ ਪਾਇਆ |
ਹੱਥੋਂ ਚਲੀ ਗਈ ਜਦ ਵਾਰ ਫਿਰ ਤੂੰ ਰੋਵੇਂ ਢਾਹੀਂ ਮਾਰ | ਕਾਇਆ...
4. ਪੰਜ ਤੱਤ ਦਾ ਇਕ ਪੁਤਲਾ ਬਣਾਇਆ |
ਮੈਂ ਦਾ ਵਿੱਚ ਪਰਦਾ ਪਾ ਕੇ ਆਪ ਸਿਧਾਇਆ |
ਆਪਣਾ ਛੱਡ ਕੇ ਤੂੰ ਹੰਕਾਰ, ਅੰਦਰ ਵੜ ਕੇ ਕਰ ਦੀਦਾਰ | ਕਾਇਆ...
5. ਬਾਹਰ ਤੂੰ ਫਿਰ ਫਿਰ ਐਵੇਂ ਜਨਮ ਗਵਾਇਆ |
ਮਾਲਕ ਤੇਰੇ ਅੰਦਰ ਬੈਠਾ ਖਿਆਲ ਨਾ ਆਇਆ |
ਜ਼ਰਾ ਕਰਕੇ ਦੇਖ ਵਿਚਾਰ, ਆਪਣੇ ਅੰਦਰ ਝਾਤੀ ਮਾਰ | ਕਾਇਆ...
6. ਸੰਤ ਫ਼ਕੀਰ ਸਾਰੇ ਅੰਦਰੇ ਦਸਦੇ |
ਬਾਹਰ ਜੋ ਢੂੰਡੇ ਉਸਨੂੰ ਦੇਖ ਕੇ ਹਸਦੇ |
ਵੱਜੀ ਸਦੀਆਂ ਦੀ ਹੈ ਮਾਰ, ਤਾਹੀਂ ਕਰਦਾ ਨਹੀਂ ਇਤਬਾਰ | ਕਾਇਆ...
7. ਕਹੇਂ "ਸ਼ਾਹ ਸਤਿਨਾਮ ਜੀ" ਕਾਹਨੂੰ ਵੱਟੀ ਬੈਠਾ ਦੜ ਜੀ |
ਮਾਣਸ ਦੀ ਪੌੜੀ ਮਿਲ ਗਈ ਚੜ੍ਹਨਾ ਤਾਂ ਚੜ੍ਹ ਜੀ |
ਤੇਰਾ ਹੋਜੇ ਬੇੜਾ ਪਾਰ, ਕਰਕੇ ਸਤਿਗੁਰ ਨਾਲ ਪਿਆਰ |
ਕਾਇਆ ਨਗਰੀ ਮੇਂ ਰਹਿਤਾ.......... |