(ਸ਼ਬਦ ਨੰ: 10)
ਦਾਤਾ ਬਖ਼ਸ਼ਣਹਾਰ ਮਿਹਰਾਂ ਦਾ ਸਾਈਂ ਤੂੰ
ਟੇਕ :- ਦਾਤਾ ਬਖ਼ਸ਼ਣਹਾਰ ਮਿਹਰਾਂ ਦਾ ਸਾਈਾ ਤੂੰ |
ਭੁੱਲਣਹਾਰੇ ਉੱਤੇ ਮਿਹਰ ਕਮਾਈਾ ਤੂੰ
1. ਤੂੰ ਸਭ ਦੁਨੀਆਂ ਦਾ ਵਾਲੀ, ਕੋਈ ਜਗ੍ਹਾ ਨਾ ਤੈਥੋਂ ਖਾਲੀ |
ਸਭ ਤੇਰੀ ਹੈ ਫੁਲਵਾੜੀ, ਤੇ ਤੂੰ ਹੈਾ ਇਸਦਾ ਮਾਲੀ |
ਮਿੱਠੇ ਫ਼ਲ ਲਾਈਾ ਤੂੰ | ਦਾਤਾ ਬਖ਼ਸ਼ਣਹਾਰ....
2. ਮੈਂ ਕਦਮ ਕਦਮ ਤੇ ਭੁੱਲਾਂ, ਕੋਈ ਪੇਸ਼ ਨਾ ਜਾਂਦੀ ਮੇਰੀ |
ਕਿਉਂ ਦਰ ਦਰ ਤੇ ਮੈਂ ਰੁੱਲਾਂ, ਜੇ ਰਹਿਮਤ ਹੋ ਜਾਏ ਤੇਰੀ |
ਮਨ ਤੋਂ ਬਚਾਈ ਤੂੰ | ਦਾਤਾ ਬਖ਼ਸ਼ਣਹਾਰ....
3. ਮੇਰੇ ਪਿਆਰੇ ਸੋਹਣੇ ਸਤਿਗੁਰ! ਮੈਂ ਹੋਰ ਨਾ ਤੈਥੋਂ ਮੰਗਾਂ |
ਪੰਜ ਚੋਰ ਲੁਟੇਰੇ ਜੀ, ਮੈਨੂੰ ਹਰਦਮ ਕਰਦੇ ਤੰਗਾਂ |
ਨਾ ਮੈਨੂੰ ਠਗਾਈਾ ਤੂੰ | ਦਾਤਾ ਬਖ਼ਸ਼ਣਹਾਰ....
4. ਮੈਂ ਕੌਣ ਵਿਚਾਰਾਂ ਹਾਂ, ਜਿਹੜਾ ਰਹਾਂ ਇਹਨਾਂ ਤੋਂ ਬਚ ਕੇ |
ਤੇਰਾ ਜੀਵ ਫ਼ਸਾਇਆ ਹੈ, ਜੱਗ ਮੋਹਣੀ ਮਾਇਆ ਰਚ ਕੇ |
ਕਰ ਤਰਸ ਛੁਡਾਈ ਤੂੰ | ਦਾਤਾ ਬਖ਼ਸ਼ਣਹਾਰ....
5. ਮੈਂ ਬਚ ਨਹੀਂ ਸਕਦਾ ਜੀ, ਲਾ ਕੇ ਅਕਲ ਇਲਮ ਦਾ ਜ਼ੋਰੇ |
ਮੈਂ ਜਾਵਾਂ ਓਧਰ ਜੀ, ਕਹਿ ਕੇ ਮਨ ਜਿੱਧਰ ਨੂੰ ਤੋਰੇ |
ਮੈਂ ਸਮਝਾਈਾ ਤੂੰ | ਦਾਤਾ ਬਖ਼ਸ਼ਣਹਾਰ...
6. ਮੈਂ ਹਰਦਮ ਡਰਦਾ ਹਾਂ, ਕਿਵੇਂ ਹੋਊ ਨਿਬੇੜਾ ਮੇਰਾ |
ਹੋਰ ਛੱਡੇ ਸਹਾਰੇ ਜੀ, ਇਕ ਤੱਕਿਆ ਆਸਰਾ ਤੇਰਾ |
ਧੀਰ ਬੰਧਾਈ ਤੂੰ | ਦਾਤਾ ਬਖ਼ਸ਼ਣਹਾਰ...
7. "ਸ਼ਾਹ ਸਤਿਨਾਮ ਜੀ" ਵਿੱਛੜ ਕੇ ਜੀ, ਦੁਖੜੇ ਬਹੁਤ ਉਠਾਏ ਭਾਰੇ |
ਫਿਰ ਆਇਆ ਚੁਰਾਸੀ ਜੀ, ਦੇਖੇ ਨਰਕਾਂ ਦੇ ਦੁੱਖ ਸਾਰੇ |
ਤਰਸ ਕਮਾਈਾ ਤੂੰ | ਦਾਤਾ ਬਖ਼ਸ਼ਣਹਾਰ....