(ਕਵਾਲੀ ਨੰ : 9)
ਇਸ ਰੱਬ ਦੇ ਢੂੰਡਣ ਦੀ ਖਾਤਰ
ਟੇਕ :- ਇਸ ਰੱਬ ਦੇ ਢੂੰਡਣ ਦੀ ਖਾਤਰ ਦਰ ਦਰ "ਤੇ ਜਾਣਾ ਪੈਂਦਾ ਸੀ |
ਅਸੀਂ ਮੰਦਰੀਂ ਮਸੀਤੀਂ ਲੱਭਦੇ ਰਹੇ ਰੱਬ ਅੰਗ ਸੰਗ ਸਾਡੇ ਰਹਿੰਦਾ ਸੀ |
1. ਜੀਹਨੂੰ ਪੁਛਦੇ ਸੀ ਪਤਾ ਨਿਸ਼ਾਨ ਉਸਦਾ,
ਕੋਈ ਕੁਝ ਆਖੇ ਕੋਈ ਕੁਝ ਆਖੇ |
ਤੂੰ ਅੱਖੀਆਂ ਮੀਟ ਸਮਾਧੀ ਲਾ, ਸਭ ਮਿਲਜੂ ਮਿਲਜੂ ਕਹਿੰਦਾ ਸੀ |
ਇਸ ਰੱਬ ਦੇ ਢੂੰਡਣ .....
2. ਕੋਈ ਆਖੇ ਪਾਠ ਕਰ ਗੀਤਾ ਦਾ,
ਕੋਈ ਕਹੇ ਰਾਮਾਇਣ ਪੜ੍ਹੀ ਜਾ ਤੂੰ |
ਕੋਈ ਆਖੇ ਪੜ੍ਹ ਤੂੰ ਗੁਰਬਾਣੀ, ਕੋਈ ਅੰਜੀਲ ਕੁਰਾਨ ਨੂੰ ਕਹਿੰਦਾ ਸੀ |
ਇਸ ਰੱਬ ਦੇ ਢੂੰਡਣ ....
3. ਕੋਈ ਆਖੇ ਵੱਡਾ ਰਾਮ ਨਾਮ,
ਕੋਈ ਆਖੇ ਚੰਗਾ ਰਾਧੇ ਸ਼ਾਮ |
ਕੋਈ ਆਖੇ ਪ੍ਰਭੂ ਜਪ ਲੈ ਤੂੰ, ਕੋਈ ਅੱਲ੍ਹਾ ਅੱਲ੍ਹਾ ਕਹਿੰਦਾ ਸੀ |
ਇਸ ਰੱਬ ਦੇ ਢੂੰਡਣ....
4. ਕੋਈ ਆਖੇ ਖੁਦਾ ਨੂੰ ਜਪ ਲੈ ਤੂੰ |
ਕੋਈ ਆਖੇ ਵਾਹਿਗੁਰੂ ਰਟ ਲੈ ਤੂੰ |
ਇਕ ਰੱਬ ਦੇ ਲੱਖਾਂ ਨਾਂ ਰੱਖ ਕੇ, ਸਭ ਵੰਖੋ ਵੱਖ ਨਾਂ ਲੈਂਦਾ ਸੀ |
ਇਸ ਰੱਬ ਦੇ ਢੂੰਡਣ....
5. ਕੋਈ ਆਖੇ ਪੰਜ ਨਿਮਾਜ਼ਾਂ ਪੜ੍ਹ, ਕੋਈ ਆਖੇ ਮਾਲਾ ਫੇਰੀ ਜਾ |
ਆਖੇ ਲੱਗ ਕੇ ਬੁੱਤ-ਪ੍ਰਸਤੀਆਂ ਦੇ, ਮੈਂ ਲੱਖ ਤਸੀਹੇ ਸਹਿੰਦਾ ਸੀ |
ਇਸ ਰੱਬ ਦੇ ਢੂੰਡਣ...
6. ਜਦ ਸਾਰੇ ਜਗ ਤੇ ਫਿਰ ਫਿਰ ਕੇ,
ਸਤਿਗੁਰ ਦੇ ਚਰਨੀਂ ਆਇਆ ਮੈਂ |
ਇਹਦੇ ਇਕ ਇਸ਼ਾਰੇ ਤਾਰ ਦਿੱਤਾ,
"ਸ਼ਾਹ ਸਤਿਨਾਮ ਜੀ" ਹਰਦਮ ਕਹਿੰਦਾ ਜੀ | ਇਸ ਰੱਬ ਦੇ ਢੂੰਡਣ....