ਸ਼ਬਦ ਨੰ : 14
ਨੇੜੇ ਕਾਲ ਬਲੀ ਨਾ ਤੇਰੇ ਆਵੇ
ਟੇਕ : ਨੇੜੇ ਕਾਲ ਬਲੀ ਨਾ ਤੇਰੇ ਆਵੇ, ਜੇ ਗੁਰੂ ਦੇ ਪੁਗਾਵੇਂ ਬੋਲ ਨੂੰ
1. ਉਮਰ ਗੁਜ਼ਾਰੇਂ ਐਵੇਂ ਆਨੇ-ਬਹਾਨੇ |
ਸੁਣੀ ਤੂੰ ਜਾਵੇਂ ਰੋਜ਼ ਸੰਤਾਂ ਦੇ ਤਾਹਨੇ |
ਅੱਗੋਂ ਉਲਟੀਆਂ ਤੁਹਮਤਾਂ ਲਾਵੇਂ | ਜੇ ਗੁਰੂ ਦੇ ਪੁਗਾਵੇਂ ਬੋਲ ਨੂੰ....
2. ਗੁਰੂ ਬਿਨ ਗਿਆਨ ਕਦੀ ਨਾ ਹੋਵੇ |
ਪੜ੍ਹ ਪੜ੍ਹ ਵੇਦ ਚਾਹੇ ਉਮਰਾਂ ਖੋਵੇ |
ਕੀਮੀ ਮਿਹਨਤ ਐਵੇਂ ਜਾਵੇ | ਜੇ ਗੁਰੂ ਦੇ ਪੁਗਾਵੇਂ ਬੋਲ ਨੂੰ....
3. ਚੰਦ ਸੌ ਚੜ੍ਹਜੇ ਸੂਰਜ ਹਜ਼ਾਰਾਂ |
ਗੁਰ ਬਿਨ ਰਹਿੰਦਾ ਹੈ ਘੋਰ ਅੰਧਾਰਾ |
ਦੀਵਾ ਗਿਆਨ ਦਾ ਕੌਣ ਜਗਾਵੇ | ਜੇ ਗੁਰੂ ਦੇ ਪੁਗਾਵੇਂ ਬੋਲ ਨੂੰ...
4. ਇਹ ਸਰੀਰ ਹੈ ਹਰੀ ਦਾ ਮੰਦਰ |
ਕਾਲ ਦੇ ਸ਼ਬਦ ਵੀ ਇਸਦੇ ਅੰਦਰ |
ਗੁਮਰਾਹ ਹੋਣ ਤੋਂ ਕੌਣ ਬਚਾਵੇ | ਜੇ ਗੁਰੂ ਦੇ ਪੁਗਾਵੇਂ ਬੋਲ ਨੂੰ...
5. ਸਤਿਗੁਰ ਦੀ ਜੋ ਸ਼ਰਨੀਂ ਆਵੇ |
ਅੰਤ ਸਮੇਂ ਨਾ ਉਸਨੂੰ ਦੂਤ ਬੁਲਾਵੇ |
ਸਿੱਧਾ ਘਰ ਅਪਣੇ ਨੂੰ ਜਾਵੇ | ਜੇ ਗੁਰੂ ਦੇ ਪੁਗਾਵੇਂ ਬੋਲ ਨੂੰ...
6. ਮਿਲਦਾ ਨਾ ਜੇ ਸਤਿਗੁਰ ਪਿਆਰਾ |
ਬਰਬਾਦ ਜਨਮ ਹੋ ਜਾਣਾ ਸੀ ਸਾਰਾ |
"ਸ਼ਾਹ ਸਤਿਨਾਮ ਜੀ" ਆਖ ਸੁਣਾਵੇ | ਜੇ ਗੁਰੂ ਦੇ ਪੁਗਾਵੇਂ ਬੋਲ ਨੂੰ...