(ਸ਼ਬਦ ਨੰ : 3)
ਲੈ ਕੇ ਦਿਲ ਦੇ ਵਿਚ ਪਿਆਰ
ਟੇਕ :- ਲੈ ਕੇ ਦਿਲ ਦੇ ਵਿਚ ਪਿਆਰ, ਕਰਨੇ ਆਉਂਦੇ ਨੇ ਸੁਧਾਰ,
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ ਦੇ...
1. ਊਚ ਨੀਚ ਵਾਲ ਸੰਤ ਭੇਦ ਮਿਟਾਂਦੇ ਨੇ |
ਏਕਤਾ ਦਾ ਬੂਟਾ ਸਾਰੇ ਜੱਗ ਵਿਚ ਲਾਂਦੇ ਨੇ |
ਜਿਹੜਾ ਕਰਦਾ ਆਣ ਦੀਦਾਰ, ਉਸਦੀ ਬੇੜੀ ਕਰਦੇ ਪਾਰ,
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ....
2. ਕੌਡੇ ਜਿਹੇ ਰਾਖ਼ਸ਼ਾਂ ਨੂੰ ਆਣ ਸਮਝਾਂਦੇ ਨੇ |
ਜ਼ਾਲਮਾਂ ਦੇ ਦਿਲਾਂ ਵਿੱਚੋਂ ਜ਼ੁਲਮ ਨੱਸ ਜਾਂਦੇ ਨੇ |
ਕਰਦੇ ਨਾਮ ਦਾ ਪ੍ਰਚਾਰ, ਦਿੰਦੇ ਵਿਗੜੇ ਲੋਕ ਸੁਧਾਰ,
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ...
3. ਹਿੰਦੂ-ਮੋਮਨਾਂ ਨੂੰ ਗੱਲ ਇੱਕੋ ਸਮਝਾਂਵਦੇ |
ਭੁੱਲੇ ਹੋਏ ਜੀਵਾਂ ਤਾਈਾ ਸਿੱਧੇ ਰਾਹੇ ਪਾਂਵਦੇ |
ਜਿਹੜੇ ਕਰਦੇ ਨੇ ਇਤਬਾਰ, ਉਹ ਤਾਂ ਹੋਣ ਚੁਰਾਸੀਉਂ ਪਾਰ,
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ...
4. ਅੰਦਰ ਵਾਲੇ ਰਾਮ ਦਾ ਸਭ ਨੂੰ ਭੇਦ ਬਤਾਂਦੇ ਨੇ |
ਜੜ੍ਹ ਦੀ ਛੁਡਾ ਕੇ ਪੂਜਾ ਚੇਤਨ ਵਿਚ ਲਾਂਦੇ ਨੇ |
ਹੁੰਦੇ ਨਾਮ ਦੇ ਸ਼ਾਹੂਕਾਰ, ਸੱਚਾ ਦਸਦੇ ਕਰਨ ਵਪਾਰ,
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ...
5. ਵਿਸ਼ੇ ਤੇ ਵਿਕਾਰਾਂ ਵਿਚ ਦੁਨੀਆਂ ਮਸਤ ਹੋਈ ਹੈ |
ਚੁਰਾਸੀ ਤੋਂ ਬਚਣ ਵਾਲਾ ਦਿੱਸਦਾ ਨਾ ਕੋਈ ਹੈ |
ਸਭ ਨੇ ਡੁੱਬਣਾ ਹੈ ਮੰਝਧਾਰ, ਬੇੜਾ ਕੌਣ ਲੰਘਾਵੇ ਪਾਰ,
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ...
6. ਖਾ ਮਾਸ, ਪੀ ਸ਼ਰਾਬ ਦੁਨੀਆਂ ਸਾਰੀ ਸੋਈ ਹੈ |
ਕਾਲ ਤੋਂ ਬਚਣ ਦੀ ਜੁਗਤੀ ਜਾਣਦਾ ਨਾ ਕੋਈ ਹੈ |
ਕਰਦੇ "ਸ਼ਾਹ ਸਤਿਨਾਮ ਜੀ" ਖ਼ਬਰਦਾਰ, ਕਾਲ ਆਇਆ ਹੋ ਹੁਸ਼ਿਆਰ |
ਊਚਾਂ ਨੀਚਾਂ ਨੂੰ ਦਿੰਦੇ ਨੇ ਇੱਕੋ ਜਿਹਾ ਕਰ | ਲੈ ਕੇ ਦਿਲ...