(ਸ਼ਬਦ ਨੰ: 2)
ਇਸ ਜੱਗ ਨਾਲ ਕਰਕੇ ਪਿਆਰ
ਟੇਕ:- ਇਸ ਜੱਗ ਨਾਲ ਕਰਕੇ ਪਿਆਰ ਭੋਲਿਆ ਕੀ ਲੈਣਾ |
ਇਸ ਜੱਗ ਨਾਲ ਕਰਕੇ ਪਿਆ ਪਿਆਰ
1. ਜਿਵੇਂ ਨਾਗਾਂ ਦੀ ਪਟਾਰੀ, ਜ਼ਹਿਰ ਗੰਦਲਾਂ ਦੀ ਕਿਆਰੀ,
ਤੈਨੂੰ ਲੱਗਦੀ ਪਿਆਰੀ, ਕਿਸੇ ਕੰਮ ਦੀ ਨਹੀਂ,
ਜੀ ਕਿਸੇ ਕੰਮ ਦੀ ਨਹੀਂ | ਕਰਕੇ ਵੇਖ ਵਿਚਾਰ, ਭੋਲਿਆ...
2. ਜਿਹੜੇ ਬਾਦਸ਼ਾਹ ਸੀ ਕੱਲ੍ਹ, ਬੈਠੇ ਕਬਰਾਂ ਨੂੰ ਮੱਲ, ਸੰੁਨੇ ਪਏ ਨੇ ਮਹੱਲ,
ਕੋਈ ਦਿਸਦਾ ਨਹੀਂ, ਹਾਏ ਜੀ ਕੋਈ ਦਿਸਦਾ ਨਹੀਂ |
ਕੂੜਾ ਇਹ ਸੰਸਾਰ, ਭੋਲਿਆ ਕੀ ਲੈਣਾ...
3. ਭਾਵੇਂ ਜੋੜੇਂ ਤੂੰ ਕਰੋੜ, ਸਭ ਜਾਣੇ ਇੱਥੇ ਛੋੜ, ਤੇਰੀ ਲੈਣ ਲੰਗੋਟੀ
ਤੋੜ, ਹੱਥ ਆਵਣਾ ਨਹੀਂ, ਹਾਏ ਜੀ ਕੁਛ ਆਵਣਾ ਨਹੀਂ |
ਭਾਵੇਂ ਲੱਗੇ ਹੋਣ ਅੰਬਾਰ, ਭੋਲਿਆ ਕੀ ਲੈਣਾ....
4. ਲੱਖ ਪੁੱਤਰ ਤੇ ਨਾਤੀ, ਰੋਟੀ ਸੂਰਜ ਦੀ ਖਾਤੀ, ਲੰਕਾ ਸੋਨੇ ਦੀ ਗਵਾਤੀ,
ਕੁਝ ਬਚਿਆ ਨਹੀਂ, ਹਾਏ ਜੀ ਕੁਝ ਬਚਿਆ ਨਹੀਂ |
ਟੁਰਿਆ ਪੱਲੇ ਝਾੜ, ਭੋਲਿਆ ਕੀ ਲੈਣਾ...
5. ਪਹਿਲਾਂ ਹੱਸ ਪ੍ਰੇਮ ਪਾਉਂਦੇ, ਕੋਈ ਵਿਰਲੇ ਨਿਭਾਉਂਦੇ,
ਛੱਡ ਜਾਣ ਪਿੱਛੋਂ ਰੋਂਦੇ, ਫੇਰ ਪੁੱਛਦੇ ਨਹੀਂ, ਹਾਏ ਜੀ ਫੇਰ ਪੁੱਛਦੇ ਨਹੀਂ |
ਮਤਲਬ ਦਾ ਸੰਸਾਰ, ਭੋਲਿਆ ਕੀ ਲੈਣਾ...
6. ਜਾਣੇ ਪ੍ਰੇਮ ਕੋਈ ਸੱਚਾ, ਕੀ ਨਿਭਾਏ ਇਹਨੂੰ ਕੱਚਾ, ਜੀਹਦੇ ਮਨ ਵਿਚ ਰੱਚਾ,
ਪਾਸਾ ਵੱਟਦਾ ਨਹੀਂ, ਹਾਏ ਜੀ ਪਾਸਾ ਵੱਟਦਾ ਨਹੀਂ |
ਐਸਾ ਪ੍ਰੇਮ ਵਪਾਰ, ਭੋਲਿਆ ਕੀ ਲੈਣਾ....
7. ਬਿਨਾਂ ਸਤਿਗੁਰ ਪਿਆਰੇ, ਸਾਕ ਮਤਲਬਾਂ ਦੇ ਸਾਰੇ,
"ਸ਼ਾਹ ਸਤਿਨਾਮ ਜੀ" ਪੁਕਾਰੇ, ਕੋਈ ਆਪਣਾ ਨਹੀਂ,
ਜੀ ਕੋਈ ਅਪਣਾ ਨਹੀਂ | ਅੰਤ ਲੈਣੀ ਨਾ ਕਿਸੇ ਨੇ ਸਾਰ, ਭੋਲਿਆ...
ਇਸ ਜੱਗ ਨਾਲ ਕਰਕੇ ਪਿਆਰ ਭੋਲਿਆ ਕੀ ਲੈਣਾ |
ਇਸ ਜੱਗ ਨਾਲ ਕਰਕੇ ਪਿਆਰ¨