(ਸ਼ਬਦ ਨੰ: - 1)
ਜੇ ਬੰਦਿਆ ਸੱਚਖੰਡ ਤੂੰ ਦੇਖਣਾ
ਟੇਕ : - ਜੇ ਬੰਦਿਆ ਸੱਚਖੰਡ ਤੂੰ ਦੇਖਣਾ, ਮਾਸ ਸ਼ਰਾਬ ਨੂੰ ਛੱਡ ਦੇ ਜੀ
ਵਿੱਚੋਂ ਪੰਜ ਚੋਰਾਂ ਨੂੰ ਕੱਢ ਦੇ ਜੀ |
1. ਮਾਸ ਦਾ ਬਦਲਾ ਦੇਣਾ ਮਾਸ ਹੈ ਪੈਂਦਾ |
"ਸ਼ਾਹ ਮਸਤਾਨਾ ਜੀ" ਸੀ ਹਰਦਮ ਕਹਿੰਦਾ |
ਦਸਦੇ ਸ਼ਰਾਬ ਤਾਈਾ ਨਰਕਾਂ ਦੀ ਨਾਨੀ ਹੈ,
ਪੀ, ਪੁੱਤਰ ਬਾਪ ਤਾਈਾ ਵੱਢਦੇ ਜੀ | ਤੂੰ ਮਾਸ ਸ਼ਰਾਬ ਨੂੰ ...
2. ਅੰਮਿ੍ਤ ਦਾ ਕੂਆ ਤੇਰੇ ਅੰਦਰੇ ਦਸੀਂਦੇ ਨੇ |
ਕਾਮ ਤੇ ਕਰੋਧ, ਮੋਹ, ਲੋਭ ਉਹਨੂੰ ਪੀਂਦੇ ਨੇ |
ਵਿਸ਼ਿਆਂ ਵਿਕਾਰਾਂ, "ਚ ਮਸਤ ਹੋਇਆ ਬੰਦਿਆ,
ਭੈੜਿਆਂ ਕੰਮਾਂ ਨੂੰ ਛੱਡ ਦੇ ਜੀ | ਤੂੰ ਮਾਸ ਸ਼ਰਾਬ ਨੂੰ....
3. ਦੇਸ਼ ਪਰਾਇਆ ਜੀਹਨੂੰ ਜਾਣੇ ਬੰਦਾ ਅਪਣਾ |
ਆਂਵਦਾ ਨਜ਼ਰ ਜਿਹੜਾ ਰਾਤ ਦਾ ਹੈ ਸਪਨਾ |
ਹੋਈਆ ਜਿਸ ਵੇਲੇ ਬੰਦ ਅੱਖੀਆਂ ਨੇ ਤੇਰੀਆਂ,
ਆਂਵਦੇ ਨਜ਼ਰ ਸੰਗ ਛੱਡਦੇ ਜੀ | ਵਿੱਚੋਂ ਪੰਜ ਚੋਰਾਂ ਨੂੰ...
4. ਰੱਬ ਦੇ ਮਿਲਣ ਲਈ ਚੋਲਾ ਇਹ ਥਿਆਇਆ ਹੈ |
ਬੜੀ ਮੁੱਦਤਾਂ ਦੇ ਬਾਅਦ ਤੇਰੇ ਹੱਥ ਆਇਆ ਹੈ |
ਇੱਕ ਵਾਰੀ ਤੇਰੇ ਹੱਥੋਂ ਖੁੰਝ ਗਿਆ ਜੇ ਪਿਆਰਿਆ,
ਵਿਚ ਚੁਰਾਸੀ ਦੇ ਛੱਡ ਦੇ ਜੀ | ਵਿੱਚੋਂ ਪੰਜ ਚੋਰਾਂ ਨੂੰ...
5. ਸਤਿਗੁਰ ਹੀ ਸੱਚਾ ਸਾਥੀ ਅੰਤ ਸਾਥ ਜਾਏ ਜੀ |
ਲੇਖਾ ਜਿੱਥੇ ਮੰਗਿਆ ਜਾਏ, ਖੜਾ ਅੱਗੇ ਆਏ ਜੀ |
ਕਹਿੰਦੇ "ਸ਼ਾਹ ਸਤਿਨਾਮ ਜੀ" ਸ਼ਬਦ ਰੂਪ ਵਿਚ ਵਸੇ,
ਦੇਖਣਾ ਜੇ ਖੁਦੀ ਵਿੱਚੋਂ ਕੱਢ ਦੇ ਜੀ | ਤੂੰ ਮਾਸ ਸ਼ਰਾਬ ਨੂੰ...¨