(ਸ਼ਬਦ ਨੰ: 4)
ਤੇਰਾ ਕੋਈ ਨਾ ਬਣੇਗਾ ਬੰਦੇ ਪਿਆਰੇ
ਟੇਕ : ਤੇਰਾ ਕੋਈ ਨਾ ਬਣੇਗਾ ਬੰਦੇ ਪਿਆਰੇ, ਜਦੋਂ ਮਾਰੇ ਆ ਕੇ ਕਾਲ ਲਲਕਾਰੇ |
ਬੈਠੇ ਮੂੰਹ ਵੰਨੀ ਵੇਖਣ ਸਾਰੇ, ਨਹੀਂ ਚੱਲਣੇ ਕਿਸੇ ਦੇ ਕੋਈ ਚਾਰੇ
1. ਅਪਣੇ ਸਤਿਗੁਰ ਕੋ ਜਪ ਲੇ, ਔਰ ਨਾ ਕੋਈ ਸਾਥੀ ਹੈ |
ਬੀਤਾ ਵਕਤ ਨਾ ਆਵੇਗਾ, ਉਮਰਾ ਬੀਤੀ ਜਾਤੀ ਹੈ |
ਤੂੰ ਰੋਵੇਂਗਾ ਤੇ ਕਾਲ ਤੈਨੂੰੂ ਮਾਰੇ | ਤੇਰਾ ਕੋਈ ਨਾ ਬਣੇਗਾ...
2. ਜਿਨਕੋ ਤੂੰ ਕਹਿਤਾ ਹੈਂ ਅਪਣੇ, ਕੋਈ ਨਾ ਜੱਗ ਮੇਂ ਤੇਰਾ ਹੈ |
ਦੋ ਦਿਨ ਕਾ ਝੂਠਾ ਨਾਤਾ, ਕਿਉਂ ਕਰਤਾ ਮੇਰਾ ਮੇਰਾ ਹੈ |
ਯਾਰ ਮਤਲਬ ਦੇ ਨੇ ਏਥੇ ਸਾਰੇ | ਤੇਰਾ ਕੋਈ ਨਾ ਬਣੇਗਾ...
3. ਤੁਝੇ ਹੀਰਾ ਸਾ ਯੇਹ ਜਨਮ ਮਿਲਾ, ਇਸ ਕੋ ਨਾ ਤੂੰ ਗਵਾ ਦੇਣਾ |
ਬਾਰ ਬਾਰ ਨਹੀਂ ਆਵੇਗਾ, ਵਿਸ਼ਿਉਂ ਮੇਂ ਨਾ ਰੁਲਾ ਦੇਣਾ |
ਗੇੜੇ ਖਾਏਾਗਾ ਚੁਰਾਸੀ ਵਿਚ ਸਾਰੇ | ਤੇਰਾ ਕੋਈ ਨਾ ਬਣੇਗਾ...
4. ਸ਼ਰਨ ਮੇਂ ਆ ਪੂਰੇ ਸਤਿਗੁਰ ਕੀ, ਜੋ ਤੁਝ ਕੋ ਰਸਤਾ ਬਤਾਏਗਾ |
ਕਾਟੇ ਫੰਧ ਚੁਰਾਸੀ ਕੇ, ਭਉਸਾਗਰ ਸੇ ਪਾਰ ਲੰਘਾਏਗਾ |
ਤੈਨੂੰ ਕਾਲ ਗੁਮਰਾਹ ਨਾ ਕਰ ਮਾਰੇ | ਤੇਰਾ ਕੋਈ ਨਾ ਬਣੇਗਾ...
5. "ਸ਼ਾਹ ਸਤਿਨਾਮ ਜੀ" ਅਰਜ਼ ਕਰੇ, ਗੁਰੂ ਕੋ ਨਾ ਭੂਲੋ ਏਕ ਘੜੀ |
ਜਿਸ ਮਾਇਆ ਕਾ ਤੂੰ ਮਾਨ ਕਰੇਂ, ਯੇਹ ਤੋਂ ਰਹੇਗੀ ਯਹਾਂ ਹੀ ਪੜੀ |
ਐਵੇਂ ਮਨ ਤੈਨੂੰ ਲਾਉਂਦਾ ਫਿਰੇ ਲਾਰੇ | ਤੇਰਾ ਕੋਈ ਨਾ ਬਣੇਗਾ...