(ਸ਼ਬਦ ਨੰ: 5)
ਬੰਦੇ ਪਾਰ ਤੂੰ ਲੰਘਣਾ ਸੀ
ਟੇਕ : - ਬੰਦੇ ਪਾਰ ਤੂੰ ਲੰਘਣਾ ਸੀ, ਬੇੜੀ ਭਵਜਲ ਛੋੜੀ ਐ |
ਹੁਣ ਨਾ ਜੇ ਤੂੰ ਲੰਘ ਸਕਿਆ ਆਉਣਾ ਵਾਰ-ਵਾਰ ਥੋੜੀ ਐ
1. ਇਸ ਭਵਜਲ ਡੂੰਘਾ ਤਰਨੇ ਦੀ, ਨਿੱਤ ਜੁਗਤ ਫ਼ਕੀਰ ਬਤਾਂਦੇ ਨੇ |
ਪਰ ਪਤਾ ਉਨ੍ਹਾਂ ਨੂੰ ਲਗਦਾ ਏ, ਜੋ ਚੱਲਕੇ ਸੰਗਤ ਵਿਚ ਆਂਦੇ ਨੇ |
ਇੱਥੇ ਅਪਣੇ ਦੇਸ ਨੂੰ ਜੀ, ਦਸਦੇ ਜਾਣ ਦੀ ਪੌੜੀ ਐ |
ਬੰਦੇ ਪਾਰ ਤੂੰ...
2. ਹੋਰ ਕੰਮ ਤੂੰ ਕਰੇਂ ਬਥੇਰੇ, ਪਰ ਸੰਗਤ ਵਿਚ ਆਵੇਂ ਨਾ |
ਬੁਰੀ ਮੱਤ ਤੂੰ ਛੇਤੀ ਲੈਂਦਾ, ਸ਼ੁਭ ਸਿੱਖਿਆ ਮਨ ਵਸਾਵੇਂ ਨਾ |
ਗੱਲ ਦੁਨੀਆਂ ਦੀ ਮਿੱਠੀ ਲਗਦੀ, ਆਖੀ ਸੰਤਾਂ ਦੀ ਕੌੜੀ ਐ |
ਬੰਦੇ ਪਾਰ ਤੂੰ...
3. ਪਰ ਤੇਰੀ ਕੋਈ ਵਾਹ ਨਾ ਚਲਦੀ, ਲੱਗੇ ਮਗਰ ਲੁਟੇਰੇ ਨੇ |
ਜ਼ਾਲਮ ਚੋਰ ਅੰਦਰ ਦੇ ਐਸੇ, ਰਿਸ਼ੀ ਮੁਨੀ ਵੀ ਘੇਰੇ ਨੇ |
ਇਹ ਤਾਂ ਜਾਗਦੇ ਹੀ ਲੁੱਟ ਲੈਂਦੇ, ਬੇੜੀ ਜ਼ਿੰਦਗੀ ਦੀ ਬੋੜੀ ਐ |
ਬੰਦੇ ਪਾਰ ਤੂੰ...
4. ਕਾਲ ਦੇ ਕੰਮ ਤੂੰ ਕਰੇਂ ਬਥੇਰੇ, ਅਪਣਾ ਕੋਈ ਨਾ ਕਰਦਾ ਤੂੰ |
"ਸ਼ਾਹ ਸਤਿਨਾਮ ਜੀ" ਜੇ ਖਰਚ ਬਣਾਵੇਂ, ਫਿਰ ਕਿਉਂ ਭੁੱਖਾ ਮਰਦਾ ਤੂੰ |
ਨਾਲ ਮਾਇਆ ਨੇ ਜਾਣਾ ਨਹੀਂ, "ਕੱਠੀ ਕਰਕੇ ਜੋ ਛੋੜੀ ਐ |
ਬੰਦੇ ਪਾਰ ਤੂੰ...¨