(ਸ਼ਬਦ ਨੰ : 6)
ਦੁਨੀਆਂ ਮੇਂ ਆਨੇ ਵਾਲੇ
ਟੇਕ : - ਦੁਨੀਆਂ ਮੇਂ ਆਨੇ ਵਾਲੇ ਵਾਇਦਾ ਨਾ ਭੂਲ ਜਾਨਾ
ਜੋ ਪ੍ਰਣ ਕੀਆ ਗਰਭ ਮੇਂ ਯਾਦ ਕਰ ਵੋਹ ਜ਼ਮਾਨਾ
1. ਨੌਾ ਮਹੀਨੇ ਰਿਹਾ ਗਰਭ ਮੇਂ, ਪੁੱਠਾ ਲਟਕਾਇਆ ਸੀ |
ਇੱਥੋਂ ਤੂੰ ਕੱਢ ਲੈ ਸਤਿਗੁਰ! ਵਾਸਤਾ ਪਾਇਆ ਸੀ |
ਮਾਇਆ ਨੇ ਜਾਲ ਪਾ ਲਿਆ, ਭੁੱਲ ਗਿਆ ਤੂੰ ਕੌਲ ਨਿਭਾਨਾ |
ਦੁਨੀਆਂ ਮੇਂ ਆਨੇ ਵਾਲੇ.....
2. ਨਰਕਾਂ ਦੇ ਦੁੱਖੜੇ ਸਹਿ ਕੇ, ਹਰਦਮ ਕੁਰਲਾਂਦਾ ਸੀ |
ਬੁਰੇ ਕਰਮ ਮੈਂ ਫੇਰ ਨਹੀਂ ਕਰਦਾ, ਕਸਮਾਂ ਤੂੰ ਖਾਂਦਾ ਸੀ |
ਭੁੱਲ ਗਿਆ ਤੂੰ ਏਥੇ ਆ ਕੇ, ਨਰਕਾਂ ਵਿਚ ਵਾਪਸ ਜਾਣਾ |
ਦੁਨੀਆਂ ਮੇਂ ਆਨੇ ਵਾਲੇ....
3. ਚੁਰਾਸੀ ਵਿਚ ਸਾਰੇ ਫਿਰ ਕੇ, ਦੁਖੜੇ ਉਠਾਏ ਨੇ |
ਕਿਸੇ ਦਾ ਦੋਸ਼ ਨਾ ਕੋਈ, ਫ਼ਲ ਕਰਮਾਂ ਦੇ ਪਾਏ ਨੇ |
ਪਿਛਲਾ ਦੁੱਖ ਭੁੱਲ ਗਿਆ ਤੈਨੂੰ, ਚੁਰਾਸੀ ਦਾ ਆਉਣਾ ਜਾਣਾ |
ਦੁਨੀਆਂ ਮੇਂ ਆਨੇ ਵਾਲੇ....
4. ਅਜੇ ਵਕਤ ਕੁਛ ਹੀਲਾ ਕਰ ਲੈ, ਮਨੁਸ਼ ਜਨਮ ਹੱਥ ਆਉਣਾ ਨਹੀਂ |
ਰਾਮ ਨਾਮ ਧਨ ਇਕੱਠਾ ਕਰ ਲੈ, ਜੇ ਪਿੱਛੋਂ ਪਛਤਾਉਣਾ ਨਹੀਂ |
"ਸ਼ਾਹ ਸਤਿਨਾਮ ਜੀ" ਸਿੱਖਿਆ ਲੈ ਕੇ ਚੁਰਾਸੀ ਦਾ ਗੇੜ ਮੁਕਾਣਾ |
ਦੁਨੀਆਂ ਮੇਂ ਆਨੇ ਵਾਲੇ....¨