(ਸ਼ਬਦ ਨੰ : 7)
ਇਹ ਜਨਮ ਅਮੋਲਕ ਹੈ
ਟੇਕ : - ਇਹ ਜਨਮ ਅਮੋਲਕ ਹੈ ਗਾਫ਼ਲਾ ਕੌਡੀਆਂ ਦੇ ਸਾਥ ਗਵਾਵੇਂ |
ਤੇਰਾ ਚੋਲਾ ਬੜਾ ਦੁਰਲੱਭ ਹੈ ਤੂੰ ਇਸਦਾ ਕਦਰ ਨਾ ਪਾਵੇਂ
1. ਬਿਨ ਸੂਈ ਤੇ ਬਿਨ ਧਾਗੇ ਇਹ ਚੋਲਾ ਤੇਰਾ ਹੈ ਸੀਤਾ |
ਕੀ ਗੁਣ ਜਾਣਿਆ ਇਸ ਦਰਜ਼ੀ ਦਾ ਕਦਰ ਜ਼ਰਾ ਨਾ ਕੀਤਾ |
ਫਿਰ ਪਛਤਾਏਾਗਾ ਗਾਫ਼ਲਾ ਹੁਣ ਕੋਈ ਨਾ ਫ਼ਾਇਦਾ ਉਠਾਵੇਂ |
ਇਹ ਜਨਮ ਅਮੋਲਕ ਹੈ ...
2. ਇਹ ਚੋਲਾ ਬੜਾ ਅਜ਼ੀਬ ਹੈ ਹੱਥ ਆਇਆ ਭਾਗਾਂ ਨਾਲ |
ਬਾਰ-ਬਾਰ ਨਹੀਂ ਮਿਲਣਾ ਤੈਨੂੰ ਆਉਂਦਾ ਨਹੀਂ ਖਿਆਲ |
ਲੱਗ ਮਨ ਦੇ ਆਖੇ ਓ ਗਾਫ਼ਲਾ ਵਿਸ਼ਿਆਂ ਵਿਚ ਗਵਾਵੇਂ |
ਇਹ ਜਨਮ ਅਮੋਲਕ ਹੈ...
3. ਇਹ ਚੋਲਾ ਬੜਾ ਹੈ ਸੁਹਣਾ ਕੀ ਸੁੰਦਰ ਰੰਗ ਚੜ੍ਹਾਇਆ |
ਇਹ ਅਪਣੇ ਪਾਣ ਲਈ ਸਤਿਗੁਰ ਨੇ ਆਪ ਬਣਾਇਆ |
ਤਾਹੀਂ ਨਜ਼ਰੀ ਆਉਂਦਾ ਨਹੀਂ ਗਾਫ਼ਲਾ ਪਰਦਾ ਮੈਂ ਦਾ ਲਾਵੇਂ |
ਇਹ ਜਨਮ ਅਮੋਲਕ ਹੈ ....
4. ਇਸ ਚੋਲੇ ਦੀ ਸ਼ਾਨ ਬੜੀ ਨਾ ਕੀਤਾ ਜਾਏ ਬਿਆਨਾ |
ਜੂਨੀ ਲੱਖ ਚੁਰਾਸੀ ਦੇ ਇਹਨੂੰ ਮੰਨਿਆ ਵਿਚ ਪਰਧਾਨਾ |
ਰੱਖੀ ਬੇ-ਪ੍ਰਵਾਹੀ ਓ ਮਨਾ ਨਾ ਖਿਆਲ ਦੇ ਨਾਲ ਹੰਢਾਵੇਂ |
ਇਹ ਜਨਮ ਅਮੋਲਕ ਹੈ...
5. ਹੁਣ ਕਦਰ ਨਾ ਇਸਦਾ ਪਾਏਾ ਫਿਰ ਅੰਤ ਸਮੇਂ ਪਛਤਾਏਾ |
ਰੌਵੇਂ ਢਾਹੀਂ ਮਾਰ ਮਾਰ ਪਿਆ ਦਰ ਦਰ ਧੱਕੇ ਖਾਏਾ |
ਕਿਉਂ ਸੋਝੀ ਕਰਦਾ ਨਹੀਂ ਮਨਾ "ਸ਼ਾਹ ਸਤਿਨਾਮ ਜੀ" ਹੈ ਸਮਝਾਵੇ |
ਇਹ ਜਨਮ ਅਮੋਲਕ ਹੈ...¨