(ਸ਼ਬਦ ਨੰ : 19)
ਐਸ਼ਬਾਜ਼ ਮਨਾਂ ਤੂੰ ਨਾ ਮੰਨ ਉਏ
ਟੇਕ:- ਐਸ਼ਬਾਜ਼ ਮਨਾਂ ਤੂੰ ਨਾ ਮੰਨ ਉਏ, ਤੈਨੂੰ ਫਿਰ ਪਛਤਾਉਣਾ ਪੈਣਾ ਹੈ |
ਜਾ ਕੇ ਵਿਚ ਕੁੰਭੀ ਨਰਕਾਂ ਦੇ, ਦੁੱਖ ਦਰਦ ਉਠਾਉਣਾ ਪੈਣਾ ਹੈ |
1. ਵਿਚ ਨਰਕਾਂ ਦੇ ਖਹਿੜਾ ਛੁੱਟਣਾ ਨਹੀਂ |
ਸਦਾ ਐਸ਼ ਬਹਾਰਾਂ ਨੂੰ ਲੁੱਟਣਾ ਨਹੀਂ |
ਲੇਖਾ ਕਰਕੇ ਪੁੰਨ ਤੇ ਪਾਪਾਂ ਦਾ, ਲੰਬੀ ਜੇਲ੍ਹ "ਚ ਜਾਣਾ ਪੈਣਾ ਹੈ |
ਐਸ਼ਬਾਜ਼ ਮਨਾਂ....
2. ਇੱਥੇ ਗੱਲ ਕਿਸੇ ਦੀ ਨਾ ਮੰਨਦਾ ਤੂੰ |
ਨਾ ਪਰਦਾ ਖੋਲ੍ਹੇਂ ਕੰਨ ਦਾ ਤੂੰ |
ਫਿਰ ਧਰਮਰਾਜ ਦੇ ਦੂਤਾਂ ਨੂੰ, ਡੰਡੇ ਨਾਲ ਮਨਾਉਣਾ ਪੈਣਾ ਹੈ |
ਐਸ਼ਬਾਜ਼ ਮਨਾਂ....
3. ਤੇਰੇ ਵਾਸਤੇ ਰੱਬ ਨੇ ਬੜੀਆਂ ਜੀ |
ਕਿਆ ਸੁਹਣੀਆਂ ਨਿਆਮਤਾਂ ਘੜੀਆਂ ਜੀ |
ਅਜੇ ਵੀ ਖੁਸ਼ ਤੂੰ ਨਾ ਹੋਵੇਂ, ਫਿਰ ਸੂਰ ਬਣਾਉਣਾ ਪੈਣਾ ਹੈ |
ਐਸ਼ਬਾਜ ਮਨਾਂ....
4. ਜਦੋਂ ਹੋਇਆ ਪੇਸ਼ ਜਨਾਬ ਅੱਗੇ |
ਕੀ ਦੇਵੇਂਗਾ ਦੱਸ ਜਵਾਬ ਅੱਗੇ?
ਉੱਥੇ ਗੱਲ ਤੈਨੂੰ ਕੋਈ ਆਉਣੀ ਨਹੀਂ, ਤੇ ਫਿਰ ਸ਼ਰਮਾਉਣਾ ਪੈਣਾ ਹੈ |
ਐਸ਼ਬਾਜ਼ ਮਨਾਂ...
5. ਕਹਿੰਦੇ ਦੇ "ਸ਼ਾਹ ਸਤਿਨਾਮ ਜੀ" ਹੋਕਾ ਨੇੇ |
ਤੇਰੀ ਮੱਤ ਮਾਰੀ ਭੈੜੇ ਲੋਕਾਂ ਨੇ |
ਵਿਚ ਆ ਕੇ ਤੈਨੂੰ ਸੰਗਤ ਦੇ, ਰੁੱਸੇ ਰੱਬ ਨੂੰ ਮਨਾਉਣਾ ਪੈਣਾ ਹੈ |
ਐਸ਼ਬਾਜ਼ ਮਨਾਂ....¨