(ਸ਼ਬਦ ਨੰ: 20 )
ਅਲਖ, ਅਨਾਮੀ ਆਇਆ ਸਾਰੇ ਦੇਸ਼
ਟੇਕ :- ਅਲਖ, ਅਨਾਮੀ ਆਇਆ ਸਾਰੇ ਦੇਸ਼ ਛੋੜ ਕੇ ਜੀ ਛੋੜਕੇ,
ਮੈਂ ਆਇਆ ਰੇ, ਤੇਰੇ ਲੀਏ ਪਿਆਰੇ ਦੇਸ਼ ਛੋੜਕੇ | |
1. ਬੀਮਾਰ ਮਿਲਾ, ਲਾਚਾਰ ਮਿਲਾ,
ਹੋਇਆ ਦੁੱਖੋਂ ਸੇ ਬੇਜ਼ਾਰ ਮਿਲਾ |
ਪੇਸ਼ ਜਦ ਮਾਇਆ ਆਈ, ਦੇਸ਼ ਹੈ ਦਿੱਤਾ ਭੁਲਾਈ,
ਬੈਠ ਗਿਆ ਹੈਾ, ਮੁੱਖ ਮੋੜਕੇ ਜੀ ਮੋੜਕੇ |
ਮੈਂ ਆਇਆ ਰੇ.....
2. ਵੇਖਣ ਆਇਆ, ਜਗ ਕੀ ਮਾਇਆ,
ਪੰਜ ਚੋਰਾਂ ਨੇ ਬੜਾ ਫਸਾਇਆ |
ਚੱਲਿਆ ਨਾ ਕੋਈ ਚਾਰਾ, ਮਨ ਨੇ ਹੈ ਲਾਇਆ ਲਾਰਾ,
ਬੈਠ ਗਿਆ ਹੈਾ ਬੇੜੀ ਰੋੜ੍ਹਕੇ ਜੀ ਰੋੜ੍ਹ ਕੇ |
ਮੈਂ ਆਇਆ ਰੇ....
3. ਜਦ ਘਬਰਾਇਆ, ਤਰਸ ਹੈ ਆਇਆ,
ਚੋਲਾ ਪੰਜ ਤੱਤ ਦਾ ਪਾਇਆ |
ਉੱਠ ਕੇ ਸ਼ਤਾਬੀ ਆਇਆ, ਸਾਥ ਹੀ ਚਾਬੀ ਲਾਇਆ |
ਆਇਆ "ਸ਼ਾਹ ਸਤਿਨਾਮ ਜੀ" ਤਾਲਾ ਤੋੜਕੇ ਜੀ ਤੋੜਕੇ | ਮੈਂ ਆਇਆ ਰੇ...¨