(ਸ਼ਬਦ ਨੰ: 18)
ਵੇਲਾ ਬੀਤਦਾ ਜਾਂਦਾ ਹੈ, ਬੰਦਿਆ
ਟੇਕ:- ਵੇਲਾ ਬੀਤਦਾ ਜਾਂਦਾ ਹੈ, ਬੰਦਿਆ ਕਾਲ ਨੂੰ ਦੂਰ ਨਾ ਜਾਣੀ |
ਜੇ ਤੂੰ ਕਾਲ ਤੋਂ ਬਚਣਾ ਹੈ, ਬੰਦਿਆ ਨਾਮ ਦੀ ਟਿਕਟ ਕਟਾਵੀਂ |
ਜੇ ਤੂੰ ਕਾਲ ਤੋਂ ਬਚਣਾ ਹੈ, ਬੰਦਿਆ ਨਾਮ ਦੀ ਢਾਲ ਬਣਾਵੀਂ |
1. ਪਾਪ ਕਰਮ ਤੂੰ ਬੇਹੱਦ ਕੀਤੇ ਮੌਤ ਕੋਲੋਂ ਨਾ ਡਰਿਆ |
ਅਪਣੇ-ਆਪ ਨੂੰ ਵੱਡਾ ਸਮਝ ਕੇ ਜੋ ਚਾਹੇ ਸੋ ਕਰਿਆ |
ਜਮ ਲੇਖਾ ਲੈਣਗੇ ਨੀਂ ਜਿੰਦੇ, ਫੇਰ ਮਿਲਣਾ ਕੋਈ ਰਾਹ ਨਹੀਂ |
ਵੇਲਾ ਬੀਤਦਾ ਜਾਂਦਾ......
2. ਪੈਰੀਂ ਤੇਰੇ ਬੇੜੀ ਖੜਕੇ ਹੱਥੀਂ ਹੱਥਕੜੀ ਲਾਈ |
ਪੇਸ਼ ਕਚਹਿਰੀ ਕਰਨਗੇ ਤੈਨੂੰ ਓਹ ਜਮਦੂਤ ਸਿਪਾਹੀ |
ਜਮ ਐਾ ਪੀੜਨਗੇ ਨੀਂ ਜਿੰਦੜੀਏ, ਜਿਉਂ ਕੋਹਲੂ ਵਿਚ ਘਾਣੀ |
ਵੇਲਾ ਬੀਤਦਾ ਜਾਂਦਾ......
3. ਠੰਡੀ ਠਾਰ ਤੇ ਅੰਮਿ੍ਤ ਤੋਂ ਵੱਧ ਨਾਮ-ਸ਼ਬਦ ਗੁਰਬਾਣੀ |
ਸਤਿਸੰਗ ਨਾਲ ਪ੍ਰੀਤ ਲਗਾ ਕੇ ਤੂੰ ਪ੍ਰੇਮੀ ਪੀ ਜਾਵੀਂ |
ਮਿਟ ਜਾਏ ਚੁਰਾਸੀ ਨੀਂ ਜਿੰਦੇ, ਸੁਲਝਾ ਲੈ ਉਲਝੀ ਤਾਣੀ |
ਵੇਲਾ ਬੀਤਦਾ ਜਾਂਦਾ........
4. ਸਤਿਗੁਰ ਬਿਨਾ ਨਾ ਕੋਈ ਤੇਰਾ ਜੋ ਸਿੱਧਾ ਰਾਹ ਵਿਖਾਵੇ |
ਮਿਹਰ ਕਰੇ ਜਿਸ ਉੱਤੇ ਸਤਿਗੁਰ ਸਤਿਸੰਗ ਵਿੱਚ ਲੈ ਆਵੇ |
ਹੋਰ ਕੂੜ ਦੇ ਨਾਤੇ ਨੀਂ ਜਿੰਦੇ, ਸਤਿਗੁਰ ਪਿਆਰਾ ਦਿਲਜਾਨੀ |
ਵੇਲਾ ਬੀਤਦਾ ਜਾਂਦਾ...¨