ਸ਼ਬਦ (ਨੰ: 17)
ਭੈੜਾ ਮਨ ਬਦਲੀ ਬਣ ਛਾਇਆ
ਟੇਕ :- ਭੈੜਾ ਮਨ ਬਦਲੀ ਬਣ ਛਾਇਆ, ਮੈਂ ਭੁੱਲ ਗਿਆ ਗੁਰੂ ਦੀ ਗਲੀ |
ਮੈਨੂੰ ਮਨ ਨੇ ਹੈ ਬੜਾ ਹੀ ਭੁਲਾਇਆ, ਮੈਂ ਭੁੱਲ ਗਿਆ ਗੁਰੂ ਦੀ ਗਲੀ | |
1. ਜਿਸ ਦਿਨ ਤੈਥੋਂ ਵਿੱਛੜ ਕੇ ਮੈਂ ਰਹਿ ਗਿਆ ਸੀ |
ਝੱਲੇ ਦੁੱਖ ਤੇ ਚੁਰਾਸੀ ਵਿਚ ਪੈ ਗਿਆ ਸੀ |
ਮਾਇਆ ਪਿਛਲਾ ਦੇਸ਼ ਭੁਲਾਇਆ | ਮੈਂ ਭੁੱਲ ਗਿਆ...
2. ਮੈਂ ਕਰਾਂ ਕੀ ਯਤਨ ਚੱਲੇ ਜ਼ੋਰ ਨਾ |
ਖਾਣ-ਪੀਣ ਦੀ ਪੜ੍ਹਾਈ ਹੁੰਦੀ ਹੋਰ ਨਾ |
ਕਦੇ ਚੱਲ ਨਾ ਸੰਗਤ ਵਿਚ ਆਇਆ | ਮੈਂ ਭੁੱਲ ਗਿਆ...
3. ਜਾਗੇ ਭਾਗ ਚੱਲ ਸੰਗਤ "ਚ ਆਇਆ ਜੀ |
ਇੱਥੋਂ ਭੇਦ ਕੁਝ ਆਪਣਾ ਮੈਂ ਪਾਇਆ ਜੀ |
ਸੁਣੀ ਗੱਲ ਤਾਂ ਬੜਾ ਡਰ ਆਇਆ | ਮੈਂ ਭੁੱਲ ਗਿਆ...
4. ਸਾਰੇ ਚੱਕਰ ਚੁਰਾਸੀ ਵਿਚ ਲਾ ਕੇ ਜੀ |
ਫਿਰ ਮਿਲਦਾ ਜਨਮ ਐਸਾ ਆ ਕੇ ਜੀ |
ਐਵੇਂ ਵਿਸ਼ਿਆਂ ਦੇ ਵਿਚ ਮੈਂ ਗਵਾਇਆ | ਮੈਂ ਭੁੱਲ ਗਿਆ...
5. ਪੁੰਨ, ਦਾਨ, ਜਪ, ਤਪ ਬੜੇ ਕਰਦਾ ਹੈ |
ਸ਼ਬਦ ਗੁਰੂ ਤੋਂ ਬਗੈਰ ਖਪ ਕੇ ਮਰਦਾ ਹੈ |
ਐਵੇਂ ਜਾਂਦਾ ਹੈ ਮਗਜ਼ ਖਪਾਇਆ | ਮੈਂ ਭੁੱਲ ਗਿਆ...
6. ਰਿਸ਼ੀ, ਮੁਨੀ, ਗਿਆਨੀ, ਧਿਆਨੀ, ਜੋਗੀ ਸਾਰੇ ਜੀ |
ਮਾਇਆ ਮੋਹਣੀ ਨੇ ਤੇ ਮਨ ਠੱਗ ਮਾਰੇ ਜੀ |
"ਸ਼ਾਹ ਮਸਤਾਨਾ ਜੀ" ਨੇ ਬਚਨ ਸੁਣਾਇਆ | ਮੈਂ ਭੁੱਲ ਗਿਆ...
7. ਇਹੀ "ਸ਼ਾਹ ਸਤਿਨਾਮ ਜੀ" ਸੁਣਾਉਂਦੇ ਨੇ |
ਬਚਣ ਸੋਈ ਜੋ ਸੰਗਤ ਵਿਚ ਆਉਂਦੇ ਨੇ |
ਸ਼ਬਦ ਗੁਰੂ ਜੀਹਨੇ ਯਾਰ ਬਣਾਇਆ, ਲੱਭ ਲਈ ਗੁਰੂ ਦੀ ਗਲੀ |
ਉਹਨੂੰ ਮਨ ਨੇ ਨਾ ਕਦੇ ਵੀ ਭੁਲਾਇਆ, ਲੱਭ ਲਈ ਗੁਰੂ ਦੀ ਗਲੀ¨