(ਸ਼ਬਦ ਨੰ: 16)
ਮੈਂ ਕਰਨੇ ਵਾਲਾ ਪਾਪ, ਹੋ ਬਖ਼ਸ਼ਣਹਾਰੇ ਆਪ
ਟੇਕ: ਮੈਂ ਕਰਨੇ ਵਾਲਾ ਪਾਪ, ਹੋ ਬਖ਼ਸ਼ਣਹਾਰੇ ਆਪ,
ਕਾ ਬੋਲ ਸਤਿਗੁਰ ਬੋਲ ਮੇਲ ਹੋਗਾ ਕਿ ਨਹੀਂ?
1. ਕਿਤਨੀ ਸਦੀਆਂ ਬੀਤ ਗਈਾ, ਹਾਇ ਮੁਝੇ ਘਰ ਸੇ ਆਏ |
ਇਕਰਾਰ ਕੀਏ ਕੋ ਭੂਲ ਕਰ, ਬਹੁ ਕਸ਼ਟ ਚੁਰਾਸੀ ਕੇ ਪਾਏ |
ਮੇਰਾ ਭੀ ਉਧਾਰ ਕਭੀ ਹੋਗਾ ਕਿ ਨਹੀਂ?
ਬੋਲ ਸਤਿਗੁਰ ਬੋਲ.....
2. ਦੇਖਣੇ ਤਮਾਸ਼ਾ ਮੁਝੇ ਭੇਜਾ ਗਿਆ ਥਾ, ਭੂਲ ਗਿਆ ਹੂੰ ਘਰ ਅਪਨਾ |
ਸਾਚ ਸਮਝ ਕਰ ਬੈਠਾ ਹੂੰ ਜਿਸਕੋ, ਝੂਠਾ ਹੈ ਪਿਆਰੇ ਸਭ ਸੁਪਨਾ |
ਕੂੜੇ ਜਗ ਕਾ ਖਿਆਲ ਕਭੀ ਕਮ ਹੋਗਾ ਕਿ ਨਹੀਂ?
ਬੋਲ ਸਤਿਗੁਰ ਬੋਲ......
3. ਭਉਸਾਗਰ ਹੈ ਡਾਢਾ ਮਾਰੂ,ਪੇਸ਼ ਨਾ ਜਾਂਦੀ ਮੇਰੀ ਹੈ |
ਨਈਆ ਕੋ ਤੂਫ਼ਾਨ ਡੁਬੋਵਣ, ਪੈਂਦੀ ਘੁੰਮਣ ਘੇਰੀ ਹੈ |
ਮੇਰਾ ਬੇੜਾ ਪਾਰ ਕਭੀ ਹੋਗਾ ਕਿ ਨਹੀਂ?
ਬੋਲ ਸਤਿਗੁਰ ਬੋਲ.......
4. "ਸ਼ਾਹ ਸਤਿਨਾਮ ਜੀ" ਤੇਰੀ ਸ਼ਰਨੀ ਆਇਆ ਛੱਡ ਕੇ ਝਗੜੇ ਝੇੜੇ ਨੂੰ |
ਤੇਰੇ ਬਿਨਾਂ ਦੱਸ ਕੌਣ ਮੁਕਾਵੇ ਲੰਬੇ ਚੁਰਾਸੀ ਦੇ ਗੇੜੇ ਨੂੰ |
ਮੇਰਾ ਭੀ ਉੱਧਾਰ ਕਭੀ ਹੋਗਾ ਕਿ ਨਹੀਂ?
ਬੋਲ ਸਤਿਗੁਰ ਬੋਲ....